Gur Shabad Vichar

Community

0:10
ਸਿਆਟਲ ਦੀ ਦੋ ਦਿਨਾਂ ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ ਸਿਆਟਲ ਦੇ ਕੈਂਟ ਈਵੈਂਟ ਸੈਂਟਰ ਅਤੇ ਗੁਰਦੁਆਰਾ ਸੱਚਾ ਮਾਰਗ ਵਿਖੇ 15 ਅਤੇ 16 ਜੁਲਾਈ ਵੱਚ ਹੋਈ ਦੋ ਦਿਨਾਂ ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ ਦਾ ਭਾਰੀ ਇਕੱਠ ਕੌਮ ਨੂੰ ਕਈ ਸੁਨੇਹੇ ਦੇ ਗਿਆ। ਪਹਿਲੇ ਦਿਨ ੫੦੦ ਤੋਂ ਉਪਰ ਗੁਰਮਤ ਪ੍ਰੇਮੀ ਸ੍ਰੋਤੇ ਲਗਾਤਾਰ ੧੦ ਘੰਟੇ ਦੇ ਕਰੀਬ ਚੱਲੇ ਸਮਾਗਮ ਦਾ ਚਾਅ ਨਾਲ ਅਨੰਦ ਮਾਣਦੇ ਰਹੇ। ਦੂਸਰੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੜ ਕੇ ਗੁਰਬਾਣੀ ਇਤਿਹਾਸ ਅਤੇ ਕੌਮੀ ਮੁਦਿਆਂ ਦੀ ਵੀਚਾਰ ਸੰਗਤਾਂ ਨੇ ਬੜੇ ਟਿਕਾਅ ਵਿਚ ਸੁਣੀ। ਵੱਖ ਵੱਖ ਬੁਲਾਰਿਆਂ ਨੇ ਵੱਖ ਵੱਖ ਵਿਸ਼ਿਆਂ ਤੇ ਸੰਗਤਾਂ ਨਾਲ ਸਾਂਝ ਪਾਈ। ਪ੍ਰਬੰਧਕ ਵੀਰਾਂ ਦੀ ਕਰੜੀ ਮਿਹਨਤ ਅਤੇ ਲਗਨ ਅਤੇ ਸਿਰੜ ਦਾ ਸਮਾਗਮ ਨੂੰ ਵੇਖ ਕੇ ਸਹਿਜ ਹੀ ਪਤਾ ਲੱਗ ਜਾਂਦਾ ਸੀ। ਗੁਰਮਤ ਪ੍ਰੇਮੀ ਜਥੇਬੰਦੀਆਂ ਅਤੇ ਸਹਿਯੋਗੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਪੰਜਾਬ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਦੂਰ ਦੁਰਾਡੇ ਸ਼ਹਿਰਾਂ ਤੋਂ ਜਿਵੇਂ ਕਿ ਨਿਊਯਾਰਕ, ਬਾਲਟੀਮੋਰ, ਸੈਨਹੋਜੇ, ਸੈਕਰਾਮੈਂਟੋਂ, ਐਲ-ਏ, ਇੰਡਿਆਨਾ, ਓਹਾਇਓ, ਬੈਲਿੰਗਹਿੰਮ, ਓਲੰਮਪੀਆ ਸ਼ਹਿਰਾਂ ਤੋਂ ਵੀ ਸੰਗਤਾਂ ਪੂਰੇ ਚਾਅ ਨਾਲ ਪਹੁੰਚੀਅਾਂ। ਗੁਰਮਤ ਪ੍ਰੇਮੀਆਂ ਦੀ ਇਕਜੁਟਤਾ. ਵੱਖ ਵੱਖ ਮੁਦਿਆਂ ਤੇ ਵੀਚਾਰ. ਸੰਗਤਾਂ ਤੱਕ ਜਾਣਕਾਰੀ ਪਹੁੰਚਾੳੁਣਾ. ਦੂਰ ਦਰਾਜ਼ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਸਰਉਚਤਾ ਦੇ ਹਿਤੈਸ਼ੀਆਂ ਦੀ ਹੌਸਲਾ ਅਫਜ਼ਾਈ ਕਰਨਾ. ਗੁਰਮਤ ਸੇਵਕਾਂ ਨੂੰ ਗੱਲ ਕਹਿਣ ਲਈ ਵੱਡਾ ਮੰਚ ਮੁਹਈਆਂ ਕਰਨਾ ਇਸ ਸਮਾਗਮ ਦੀ ਵਿਸ਼ੇਸ਼ ਖੂਬੀ ਸੀ। ਕਾਨਫ਼ਰੰਸ ਵਿਚ ਸਟੇਜ ਸੇਵਾ ਸ੍ਰ. ਕੁਲਦੀਪ ਸਿੰਘ ਸ਼ੇਰੇਪੰਜਾਬ ਅਤੇ ਕੁਲਦੀਪ ਿਸੰਘ ਵੇਅਕਅਪ ਖਾਲਸਾ ਅਤੇ ਸ ਬਲਵੰਤ ਿਸੰਘ ਨੇ ਬਾਖੂਬੀ ਨਿਭਾਈ। ਬੁਲਾਰਿਆਂ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ. ਪਾਲ ਸਿੰਘ ਪੁਰੇਵਾਲ, ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ ਪ੍ਰਭਦੀਪ ਸਿੰਘ ਟਾਈਗਰ ਜਥਾ , ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ, ਬੀਬੀ ਜਸਬੀਰ ਕੌਰ, ਭਾਈ ਹਰਜਿੰਦਰ ਸਿੰਘ ਸਭਰਾਅ ( ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਿਧਅਾਣਾ), ਗਿਆਨੀ ਸ਼ਿਵਤੇਗ ਸਿੰਘ, ਸ੍ਰ ਤਰਲੋਚਨ ਸਿੰਘ ਦੁਪਾਲਪੁਰ, ਵਰਿੰਦਰ ਸਿੰਘ ਗੋਲਡੀ,ਭਾਈ ਪਰਮਜੀਤ ਸਿੰਘ ਉੱਤਰਾਖੰਡ, ਡਾਕਟਰ ਗੁਰਮੀਤ ਸਿੰਘ ਬਰਸਾਲ,ਸ੍ਰ. ਸੁਰਿੰਦਰ ਸਿੰਘ ਟਾਕਿੰਗ ਪੰਜਾਬ. ਕੁਲਜੀਤ ਸਿੰਘ ਫਰਿਜਨੋ, ਬੀਬੀ ਕਮਲਜੀਤ ਕੌਰ. ਮਿਹੰਦਰ ਿਸੰਘ ਹੁਸੈਨਪੁਰੀ. ਰੇਡਿਓ ਵਾਇਸ ਆਫ਼ ਖ਼ਾਲਸਾ ਦੇ ਸੰਚਾਲਕ ਸੁਖਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਹਾਜ਼ਰੀ ਭਰੀ। ਇਸ ਸਮਾਗਮ ਵਿਚ ਹੇਠ ਲਿਖੇ ਮਤੇ ਪੜ੍ਹੇ ਗੲੇ। ਅੱਜ ਦੇ ਵਿਸ਼ਾਲ ਇਕੱਠ ਵਿੱਚ ਇਕੱਤਰ ਸਮੂਹ ਸੰਗਤ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਤੇ ਬੇਮਿਸਾਲ ਰਹਿਨੁਮਾਈ ਵਿੱਚ ਹੇਠ ਲਿਖੇ ਗੁਰਮਤੇ ਪ੍ਰਵਾਨਗੀ ਲਈ ਪੇਸ਼ ਕਰਦੀ ਹੈ ਜੀ। * ਗੁਰਮਤਾ 1. ਅੱਜ ਦਾ ਇਹ ਇਕੱਠ ਐਲਾਨ ਕਰਦਾ ਹੈ ਕਿ ਸਿੱਖਾਂ ਦੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ । ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਗ੍ਰੰਥ ਜਾਂ ਦੇਹ ਧਾਰੀ ਨੂੰ ਸਥਾਪਨ ਕਰਨਾ ਪ੍ਰਵਾਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਕਰਨ ਵਾਲਿਆਂ ਦੀ ਭਰਪੂਰ ਨਿਖੇਧੀ ਕਰਦਾ ਹੈ। * ਗੁਰਮਤਾ 2. ਅੱਜ ਦਾ ਇਹ ਇਕੱਠ ਗੁਰਮਤਿ ਦੇ ਪ੍ਰਚਾਰਕਾਂ ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਅਤੇ ਹਰ ਹਾਲਤ ਵਿੱਚ ਉਨ੍ਹਾਂ ਨਾਲ ਖੜਨ ਲਈ ਵਚਨਬੱਧ ਹੈ। * ਗੁਰਮਤਾ 3. ਅੱਜ ਦਾ ਇਹ ਇਕੱਠ 2003 ਵਿੱਚ ਲਾਗੂ ਹੋਏ ਮੂਲ ਨਾਨਕਸ਼ਾਹੀ ਕਲੰਡਰ ਨੂੰ ਹੀ ਮਾਨਤਾ ਦਿੰਦਾ ਹੈ ਅਤੇ ਉਸ ਵਿੱਚ ਰਾਜਸੀ ਜਾਂ ਡੇਰੇਦਾਰੀ ਸਾਜ਼ਿਸ਼ੀ ਪ੍ਰਭਾਵ ਨਾਲ ਕੀਤੀਆਂ ਤਬਦੀਲੀਆਂ ਨੂੰ ਰੱਦ ਕਰਦਾ ਹੈ। * ਗੁਰਮਤਾ 4. ਅੱਜ ਦਾ ਇਹ ਇਕੱਠ ਉਨ੍ਹਾਂ ਧਿਰਾਂ ਨੂੰ ਜਿਹੜੀਆਂ ਧਿਰਾਂ ਅਕਾਲ ਤਖ਼ਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਪਹਿਲਾਂ ਹੀ ਨਹੀਂ ਮੰਨਦੀਆਂ ਉਨ੍ਹਾਂ ਨੂੰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਾ ਹੈ। * ਗੁਰਮਤਾ 5. ਅੱਜ ਦਾ ਇਹ ਇਕੱਠ ਅਕਾਲ ਤਖ਼ਤ ਸਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਰਾਜਸੀ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਅਤੇ ਗੁਰਮਤਿ ਅਨੁਸਾਰ ਨਵਾਂ ਸਿਸਟਮ ਬਣਾਉਣ ਲਈ ਯਤਨ ਜਾਰੀ ਰੱਖਣ ਦਾ ਅਹਿਦ ਕਰਦਾ ਹੈ ਅਤੇ ਅਜੋਕੇ ਜਥੇਦਾਰੀ ਸਿਸਟਮ ਵੱਲੋਂ ਕਿੱਸੇ ਇੱਕ ਧਿਰ ਦੇ ਪ੍ਰਭਾਵ ਥੱਲੇ ਕੀਤੇ ਗਏ ਫ਼ੈਸਲੇ, ਸੰਦੇਸ਼ ਜਾਂ ਹੁਕਮਨਾਮਿਆਂ ਨੂੰ ਰੱਦ ਕਰਦਾ ਹੈ ।
3 months ago