MERA PIND NADALA

Community

Contact: 98722 60405

Welcome to Mera pind Nadala page .
jo jo veer apne pind nu pyar karda hai ,,oh ta es page nu jarur like karega . God bless u

1:52
ਸਾਹਿਬਜ਼ਾਦਾ ਜੋਰਾਵਰ ਪਬਲਿਕ ਸਕੂਲ ਨਡਾਲਾ ਦੇ ਨੇੜਲੇ ਖੇਤਾਾ ਚ ਨਾੜ ਨੁੰ ਲੱਗੀ ਅੱਗ ਨੇ ਅਨੇਕਾ ਰੁੱਖ ਸੜੇ, ਨੇੜਲੇ ਘਰਾਂ ਤੇ ਜਾਨ ਦੀ ਬਣੀ, ਦੇਖੋ ਵੀਡਿਉ । ਨਡਾਲਾ, 21 ਮਈ ਇਸ ਵਾਰ ਕਿਸਾਨਾਂ ਵੱਲੋਂ ਲਾਪਰਵਾਹੀ ਨਾਲ ਕਣਕ ਦੇ ਨਾੜ ਨੂੰ ਅੱਗਾਂ ਲਾਏ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਾਰਨ ਇਸ ਵਾਰ ਸਭ ਤੋ ਜਿਆਦਾ ਨੁਕਸਾਨ ਹੋਇਆ ਹੈ। ਕਿਸੇ ਕਿਸਾਨ ਵੱਲੋਂ ਲਾਈ ਅੱਗ ਨੇ ਨਡਾਲਾ ਸੁਭਾਨਪੁਰ ਸੜਕ ਤੇ ਸਥਿਤ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਨੂੰ ਪੂਰੀ ਤਰ੍ਹਾਂ ਲਪੇਟ ਵਿੱਚ ਲੈ ਲਿਆ। ਇਸ ਭੜਕੀ ਅੱਗ ਕਾਰਨ ਸਕੂਲ ਅਹਾਤੇ ,ਚ ਕਰੀਬ 10 ਏਕੜ ਜਮੀਨ ,ਚ ਲਗਾਏ ਲੱਖਾਂ ਦੀ ਕੀਮਤ ਦੇ ਹਜਾਰਾਂ ਸਫੈਦੇ ਦੇ ਰੁੱਖ ਸੜ ਗਏ। ਮੌਕੇ ਤੇ ਪੁੱਜੀ ਫਾਇਰ ਬਰਗੇਡ ਦੀ ਗੱਡੀ ਦੀ ਸਹਾਇਤਾ ਨਾਲ ਸਕੂਲ ਦੀ ਇਮਾਰਤ ਨੂੰ ਬਚਾ ਲਿਆ ਗਿਆ। ਮੌਕੇ ਤੇ ਮੌਜੂਦ ਚੌਕੀ ਇੰਚਾਰਜ਼ ਨਡਾਲਾ ਹਰਜਿੰਦਰ ਸਿੰਘ ਨੇ ਆਖਿਆ ਕਿ ਅਗਰ ਫਾਇਰ ਬਰਗੇਡ ਗੱਡੀ ਨਾ ਆਉਂਦੀ ਤਾਂ ਇਸ ਬੇਕਾਬੂ ਅੱਗ ਨਾਲ ਨੇੜਲੀ ਅਬਾਦੀ ਨੂੰ ਭਾਰੀ ਖਤਰਾ ਸੀ। ਕਰੀਬ 2 ਵਜੇ ਦੁਪਹਿਰ ਲੱਗੀ ਅੱਗ ਨੂੰ ਸ਼ਾਮ 6 ਵਜੇ ਤੱਕ ਅੱਗੇ ਵੱਧਣ ਤੋ ਤਾਂ ਰੋਕ ਦਿੱਤਾ ਗਿਆ। ਪਰ ਜਦ ਤੱਕ ਸਫੈਦਿਆਂ ਦਾ ਜੰਗਲ ਬੁਰੀ ਤਰ੍ਹਾਂ ਸੜ ਚੁੱਕਾ ਸੀ। ਜੇ ਤੱਕ ਸਫੈਦੇ ਧੂੰ ਧੂੰ ਕਰਕੇ ਸੜ ਰਹੇ ਸਨ। ਧੂੰਏ ਦੇ ਮਾੜੇ ਪ੍ਭਾਵ ਕਾਰਨ ਘਰਾਂ ਅੰਦਰ ਰਹਿਣਾ ਤੇ ਸਾਹ ਲੈਣਾਂ ਵੀ ਔਖਾ ਹੋ ਗਿਆ। ਗੌਰ ਹੈ ਕਿ ਇਸ ਵਾਰ ਚੋਣਾਂ ਕਾਰਨ ਸਰਕਾਰ ਵੱਲੋਂ ਕੋਈ ਸਖਤੀ ਨਹੀਂ ਦਿਖਾਈ। ਕਿਸਾਨਾਂ ਵੱਲੋਂ ਮਨਮਰਜੀ ਨਾਲ ਅੱਗਾਂ ਲਾਏ ਜਾਣ ਕਾਰਨ ਉਹਨਾਂ ਦਾ ਆਪਣਾ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਪਿ੍ੰਸੀਪਲ ਕੰਵਲਜੀਤ ਕੌਰ ਨੇ ਆਖਿਆ ਕਿ ਇਸ ਅੱਗ ਕਾਰਨ ਸਕੂਲ ਦੇ 7000 ਰੁੱਖ ਨੁਕਸਾਨੇ ਗਏ ਹਨ। ਇਸ ਸਬੰਧੀ ਨਡਾਲਾ ਪੁਲਿਸ ਨੂੰ ਅਗ ਲਗਾਉਣ ਦੀ ਘਟਨਾਂ ਸਬੰਧੀ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਬਾਕੀ ਕੰਮ ਹੁਣ ਪੁਲਿਸ ਨੇ ਵੇਖਣਾ ਹੈ ਕੀ ਕਾਰਵਾਈ ਕਰਦੇ ਹਨ। ਇਸ ਸਬੰਧੀ ਏਐਸਪੀ ਭੁਲੱਥ ਸਿਮਰਤ ਕੌਰ ਨੇ ਆਖਿਆ ਕਿ ਮਾਮਲੇ ਦੀ ਜਾਂਚ ਕਰਕੇ ਸਬੰਧਤ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
27 days ago